ਰੂਸ-ਯੂਕਰੇਨ: ਬਦਲ ਰਹੇਅੰਤਰਰਾਸ਼ਟਰੀ ਸਮੀਕਰਨ ਅਤੇਪੰਥ-ਪੰਜਾਬ ਲਈ ਸੰਭਾਵਨਾਵਾਂ
ਤੇਜ਼ੀ ਨਾਲ ਬਦਲ ਰਹੇ ਅੰਤਰਰਾਸ਼ਟਰੀ ਸਮੀਕਰਨ ਸਾਡੇ ਪੰਜਾਬ ਅਤੇ ਸਿੱਖ ਕੌਮ ਲਈ ਵੀ ਅਹਿਮ ਹਨ। ਇਨ੍ਹਾਂ ਹਾਲਾਤ ਦੌਰਾਨ, ਮੁ ਲਕਾਂ ਦੀ ਆਪਸੀ ਕਸ਼ਮਕਸ਼ ਦੌਰਾਨ ਅਸੀਂ ਆਪਣੇ ਹੱਕ ਕਿਵੇਂ ਲੈਣੇ, ਇਸ ਸਬੰਧੀ ਬੜੀ ਤੇਜ਼ੀ ਨਾਲ ਸੋਚਣ ਦੀ ਲੋੜ ਹੈ। - ਸੰਪਾਦਕ
ਰੂਸ ਨੇ ਯੂ ਕਰੇਨ ਦੇ ਦੋ ਸੂਬਿਆਂ ਨੂੰ ਯੂ ਕਰੇਨ ਤੋਂ ਵੱਖ ਕਰਕੇ ਆਜ਼ਾਦ ਮੁਲਕ ਡੌਨਬਾਸ ਦਾ ਨਾਮ ਦੇ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਇੱਥੋਂ ਦੇ ਲੋਕ ਯੂ ਕਰੇਨ ਤੋਂ ਅੱਡ ਹੋਣਾ ਚਾਹੁੰਦੇ ਸਨ, ਇਸ ਲਈ ਇਨ੍ਹਾਂ ਲੋਕਾਂ ਨੂੰ ਰੂਸ ਨੇ ਆਜ਼ਾਦੀ ਦਿਵਾ ਦਿੱਤੀ ਹੈ।
ਅਮਰੀਕਾ ਅਤੇ ਉਸਦੇ ਸਾਥੀ ਪੱਛਮੀ ਮੁਲਕ ਮਿਡਲ ਈਸਟ ‘ਤੇ ਹਮਲੇ ਵੇਲੇ ਇਹੀ ਬਹਾਨਾ ਚੁਣਦੇ ਹੁੰਦੇ ਸਨ। ਕਦੇ ਇਰਾਕ ਦੇ ਲੋਕਾਂ ਨੂੰ ਸਦਾਮ ਹੁਸੈਨ ਤੋਂ ਆਜ਼ਾਦੀ ਤੇ ਕਦੇ ਅਫ਼ਗ਼ਾਨਾਂ ਨੂੰ ਤਾਲਿਬ ਾਨ ਤੋਂ ਆਜ਼ਾਦੀ ਦਿਵਾਉਣ ਦੀ ਗੱਲ ਕਹਿ ਕੇ ਹਮਲੇ ਕੀਤੇ ਗਏ, ਉਹੀ ਰਾਹ ਰੂਸ ਨੇ ਚੁਣ ਲਿਆ।
ਹੁਣ ਅਮਰੀਕੀ ਅਤੇ ਸਾਥੀਆਂ ਕੋਲ ਸਿਰਫ ਦੋ ਹੀ ਰਸਤੇ ਬਚੇ ਹਨ; ਜਾਂ ਤਾਂ ਉਹ ਪਾਬੰਦੀਆਂ ਵਗੈਰਾ ਦਾ ਡਰਾਮਾ ਕਰਕੇ ਇਸ ਰੂਸੀ ਹਮਲੇ ਨੂੰ ਚੁੱਪ-ਚਾਪ ਜਰ ਜਾਣ ਤੇ ਜਾਂ ਫਿਰ ਤੀਜੀ ਸੰਸਾਰ ਜੰਗ ਦਾ ਐਲਾਨ ਕਰਕੇ ਆਪਣੇ ਸਮੇਤ ਦੁਨੀਆਂ ਭਰ ਦੀ ਤਬਾਹੀ ਨੂੰ ਸੱਦਾ ਦੇਣ।
ਤਾਜ਼ਾ ਹਾਲਾਤ ਸੰਸਾਰ ਜੰਗ ਲੜਨ ਦੇ ਬਿਲਕੁਲ ਅਨੁਕੂਲ ਨਹੀਂ। ਆਰਥਿਕਤਾ ਮੁਲਕਾਂ ਲਈ ਪਹਿਲ ਹੈ। ਤੀਜੀ ਸੰਸਾਰ ਜੰਗ ਆਪਣੀ ਤਬਾਹੀ ਨੂੰ ਸੱਦਾ ਦੇਣਾ ਹੈ। ਜਾਪਦਾ ਕਿ ਪਾਬੰਦੀਆਂ ਵਾਲਾ ਰਾਹ ਚੁਣ ਕੇ ਲੋਕਾਂ ਨੂੰ ਇਹ ਜਤਾਇਆ ਜਾਵੇਗਾ ਕਿ ਰੂਸ ਖਿਲਾਫ ਐਕਸ਼ਨ ਹੋ ਗਿਆ।
ਬੇਸ਼ੱਕ ਅਮਰੀਕਾ ਨੇ ਇਸ ਵਰਤਾਰੇ ਨੂੰ 'ਰੂਸ ਦਾ ਹਮਲਾ' ਗਰਦਾਨਿਆ ਹੈ ਪਰ ਇਸਦੇ ਜਵਾਬ ਵਾਲੀ ਸੁਰ ਕੋਈ ਠੋਕਵੀਂ ਨਹੀਂ। ਦੋਵਾਂ ਸ਼ਕਤੀਆਂ ਵਿਚਾਲੇ ਫਸਿਆ ਭਾਰਤ ਵੀ ਗੱਲਬਾਤ ਰਾਹੀਂ ਹੱਲ ਕੱਢ ਲੈਣ ਦੀ ਸਲਾਹ ਦੇ ਰਿਹਾ ਜਦਕਿ ਅਮਰੀਕਾ ਕਹਿ ਰਿਹਾ ਕਿ ਭਾਰਤ ਹੁਣ ਰੂਸ ਵਿਰੁੱਧ ਅਮਰੀਕਾ ਨਾਲ ਖੜ੍ਹੇ। ਰੂਸ ਦੇ ਇਸ ਹਮਲੇ ਨੇ ਮੋਦੀ-ਡੋਵਲ-ਜੈ ਸ਼ੰਕਰ ਦੇ ਮੂੰਹ ਵਿਚ ਕੋਹੜ ਕਿਰਲੀ ਫਸਾ ਦਿਤੀ ਹੈ ਕਿ ਰੂਸ ਵੱਲ ਜਾਣ ਜਾਂ ਅਮਰੀਕਾ ਵੱਲ, ਲੋੜ ਭਾਰਤ ਨੂੰ ਦੋਵਾਂ ਦੀ ਹੈ।
ਪੂਤਿਨ ਨੇ ਹੋਰ ਕੂਟਨੀਤੀ ਵਰਤੀ ਹੈ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ 23-24 ਫਰਵਰੀ ਨੂੰ ਆਪਣਾ ਪੂਰਾ ਅਮਲਾ ਫੈਲਾ ਲੈ ਕੇ ਪੂਤਿਨ ਦੇ ਸੱਦੇ ਉਤੇ ਰੂਸ ਪਹੁੰਚ ਰਿਹਾ ਹੈ। ਰੂਸ, ਚੀਨ ਤੇ ਪਾਕਿਸਤਾਨ ਦਾ ਗੱਠਜੋੜ ਗੂੜ੍ਹਾ ਹੋ ਰਿਹਾ ਹੈ।
ਜਾਣ ਤੋਂ ਪਹਿਲਾਂ ਇਮਰਾਨ ਖਾਨ ਨੇ ਮੋਦੀ ਨੂੰ ਟੀਵੀ 'ਤੇ ਖੁੱਲ੍ਹੀ ਬਹਿਸ ਦਾ ਸੱਦਾ ਵੀ ਦੇ ਦਿੱਤਾ ਹੈ। ਇਮਰਾਨ ਖ਼ਾਨ ਨੇ ਰਸ਼ੀਆ ਟੂਡੇ ਨੂੰ ਇੰਟਰਵਿਊ ਵਿੱਚ ਕਿਹਾ, ‘ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਬਹਿਸ ਕਰਨੀ ਪਸੰਦ ਕਰਾਂਗਾ। ਜੇ ਬਹਿਸ ਰਾਹੀਂ ਮਤਭੇਦਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਤਾਂ ਇਹ ਉਪ ਮਹਾਦੀਪ ਦੇ ਅਰਬਾਂ ਲੋਕਾਂ ਲਈ ਫਾਇਦੇਮੰਦ ਹੋਵੇਗਾ।'
ਉਧਰ ਅਫ਼ਗ਼ਾਨਿਸਤਾਨ ਦੀ ਨਵੀਂ ਫੌਜੀ ਟੁਕੜੀ ਦਾ ਨਾਮ 'ਪਾਣੀਪਤ ਬ੍ਰਿਗੇਡ' ਰੱਖ ਕੇ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਇੱਕ ਹੋਰ ਇਸ਼ਾਰਾ ਦਿੱਤਾ ਗਿਆ ਹੈ। ਭਾਰਤੀ ਰੱਖਿਆ ਮਾਹਰ ਕਹਿ ਰਹੇ ਹਨ ਕਿ ਚੀਨ ਸਾਲ ਦੇ ਅੰਦਰ-ਅੰਦਰ ਭਾਰਤ 'ਤੇ ਚੌਤਰਫਾ ਹਮਲਾ ਕਰ ਸਕਦਾ ਹੈ।
ਤੇਜ਼ੀ ਨਾਲ ਬਦਲ ਰਹੇ ਅੰਤਰਰਾਸ਼ਟਰੀ ਸਮੀਕਰਨ ਸਾਡੇ ਪੰਜਾਬ ਅਤੇ ਸਿੱਖ ਕੌਮ ਲਈ ਵੀ ਅਹਿਮ ਹਨ। ਇਨ੍ਹਾਂ ਹਾਲਾਤ ਦੌਰਾਨ, ਮੁਲਕਾਂ ਦੀ ਆਪਸੀ ਕਸ਼ਮਕਸ਼ ਦੌਰਾਨ ਅਸੀਂ ਆਪਣੇ ਹੱਕ ਕਿਵੇਂ ਲੈਣੇ, ਇਸ ਸਬੰਧੀ ਬੜੀ ਤੇਜ਼ੀ ਨਾਲ ਸੋਚਣ ਦੀ ਲੋੜ ਹੈ।
ਇਹੀ ਮੌਕਾ ਹੈ ਕਿ ਅਸੀਂ ਇੱਸ ਖਿੱਤੇ ਦੀਆਂ ਸਾਰੀਆਂ ਧਿਰਾਂ (ਸਟੇਕ-ਹੋਲਡਰਜ਼) ਤੋਂ ਆਪਣੇ ਲਈ ਕੁਝ ਲੈਣ ਦੇ ਯਤਨ ਕਰੀਏ ਨਾ ਕਿ ਪਾਸੇ ਬਹਿ ਕੇ ਹੋਣੀ ਦੀ ਉਡੀਕ ਕਰੀ ਜਾਈਏ। ਕਿਸੇ ਵੀ ਸੰਭਾਵੀ ਜੰਗ ਦੀ ਸੂਰਤ 'ਚ ਪੰਜਾਬ ਭੂਗੋਲਿਕ ਨਜ਼ਰੀਏ ਤੋਂ ਭਾਰਤ ਲਈ ਹੀ ਨਹੀਂ ਬਲਕਿ ਚੀਨ, ਰੂਸ, ਪਾਕਿਸਤਾਨ, ਅਫ਼ਗਾਨਿਸਤਾਨ ਲਈ ਵੀ ਬਹੁਤ ਅਹਿਮ ਹੈ। ਸਾਰੀਆਂ ਸਬੰਧਤ ਧਿਰਾਂ ਨਾਲ ਲੈਣ-ਦੇਣ ਵਾਸਤੇ ਗੱਲਬਾਤ ਸ਼ੁਰੂ ਹੋਵੇ।
ਓਧਰ ਅਫ਼ਗ਼ਾਨਿਸਤਾਨ ਦੀ ਨਵੀਂ ਫੌਜੀ ਟੁਕੜੀ ਦਾ ਨਾਮ ਪਾਣੀਪਤ ਬ੍ਰਿਗੇਡ ਕਰਨਾ ਵੀ ਇੱਕ ਕੌਮਾਂਤਰੀ ਇਸ਼ਾਰਾ ਹੈ। ਪਾਣੀਪਤ ਦੀ ਜੰਗ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਵਿੱਚ ਇੱਕ ਪਾਸੇ ਪੇਸ਼ਵੇ ਅਤੇ ਮੁਗ਼ਲ ਗੱਠਜੋੜ ਸੀ, ਦੂਸਰੇ ਪਾਸੇ ਅਫ਼ਗ਼ਾਨ ਕਬੀਲੇ ਅਤੇ ਤੁਰਕਾਂ, ਰੋਹੇਲਿਆਂ ਦਾ ਗੱਠਜੋੜ ਸੀ। ਹੁਣ ਤੁਰਕੀ ਤੋਂ ਲੈਕੇ ਪਾਕਿਸਤਾਨ ਤੱਕ ਇੱਕ ਜਿਹੜਾ ਗੱਠਜੋੜ ਉਭਰਿਆ ਹੈ, ਉਹ ਇਸੇ ਤਰ੍ਹਾਂ ਦਾ ਹੈ, ਜਿਸ ਵਿੱਚ ਤੁਰਕ, ਅਫਗਾਨ, ਮੰਗੋਲ, ਰੂਸੀ ਤੇ ਯੂਪੀ ਤੋਂ ਉੱਜੜ ਕੇ ਪਾਕਿਸਤਾਨ ਗਏ ਮੁਸਲਮਾਨ ਸ਼ਾਮਲ ਹਨ ਤੇ ਦੂਜੇ ਪਾਸੇ ਭਾਰਤ ਦੀ ਹਿੰਦੂ ਬਹੁਗਿਣਤੀ ਹੈ। ਸਿੱਖ ਵਿਚਾਲੇ ਹਨ, ਕੋਈ ਧਿਰ ਨਹੀਂ।
ਵਤਨ ਪੰਜਾਬ ਦੀਆਂ ਪੰਥ ਪ੍ਰਸਤ ਧਿਰਾਂ ਅਤੇ ਬਾਹਰਲੇ ਸਿੱਖ ਚਾਰਾਜੋਈ ਆਰੰਭਣ, ਮੌਕਾ ਹੈ। ਮੋਦੀ ਨੂੰ ਟਣਕਾ ਕੇ ਪੁੱਛਿਆ ਜਾਵੇ ਕਿ ਲੋਲੋ ਪੋਪੋ ਨਾਲ ਨੀ ਸਰਨਾ, ਦੱਸ ਹੁਣ ਜੋ ਅਸੀਂ ਮੰਗਦੇ ਹਾਂ, ਉਹ ਦਿੰਨਾਂ… ਤੇ ਇਹੀ ਗੱਲ ਬਾਕੀ ਧਿਰਾਂ ਨਾਲ ਤੋਰਨ ਦੀ ਲੋੜ ਹੈ।
Gurpreet Singh Sahota