ਜੂਨ ੧੯੮੪: ਭਵਿੱਖ ਦੇ ਰਾਹ 'ਤੇ ਚਾਨਣ ਮੁਨਾਰਾ
ਸਿੱਖ ਇਤਿਹਾਸ ਦੇ ਹਰ ਯੁੱਗ ਵਿੱਚ ਖਾਲਸਾ ਪੰਥ ਦਾ ਸੰਘਰਸ਼ ਅਤੇ ਸ਼ਹਾਦਤ ਹਮੇਸ਼ਾ ਗੌਰਵਮਈ ਜਿੱਤ ਰਹੀ ਹੈ—ਇਹ ਸੋਗ ਮਨਾਉਣ ਦੀ ਨਹੀਂ, ਸਗੋਂ ਮਾਣ ਕਰਨ ਅਤੇ ਪ੍ਰੇਰਣਾ ਲੈਣ ਦੀ ਵਿਰਾਸਤ ਹੈ।
ਖਾਲਿਸਤਨ ਕੇਂਦਰ | @KhalistanCentre
ਗੁਰੂ ਖਾਲਸਾ ਪੰਥ ਦੀ ਵਿਰਾਸਤ ਉਨ੍ਹਾਂ ਮਰਜੀਵੜਿਆਂ ਦੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਨੇ ਗੁਰੂ ਦੇ ਆਦਰਸ਼—ਬੇਗਮਪੁਰਾ-ਹਲੇਮੀ ਰਾਜ ਨੂੰ ਸਾਕਾਰ ਕਰਨ ਲਈ ਆਪਣੇ ਸੀਸ ਤਲੀ ‘ਤੇ ਰੱਖ ਕੇ ਗੁਰਸਿੱਖੀ ਦੇ ਅਰਥ ਦਰਸਾਏ ਹਨ। ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਕਾਇਮ ਕੀਤੇ ਰਾਜ ਤੋਂ ਲੈ ਕੇ ਭਾਈ ਬੋਤਾ ਸਿੰਘ ਗਰਜਾ ਸਿੰਘ ਦੀ ਮਿਸਾਲੀ ਸ਼ਹਾਦਤ, ਭਾਈ ਕਿਸ਼ਨ ਸਿੰਘ ਬੱਬਰ ਦੁਆਰਾ ਫਿਰੰਗੀਆਂ ਨਾਲ ਗੁਰੀਲਾ ਯੁੱਧ ਜਾਂ ਬੀਬੀ ਉਪਕਾਰ ਕੌਰ ਅਤੇ ਹੋਰ ਅਣਗਿਣਤ ਸ਼ਹੀਦਾਂ ਦੀ ਮੌਜੂਦਾ ਇੰਡੀਅਨ ਸਟੇਟ ਨਾਲ ਜੰਗ ਤੱਕ—ਸਿੱਖ ਇਤਿਹਾਸ ਦੇ ਹਰ ਦੌਰ ਵਿੱਚ ਇਸ ਅਦਰਸ਼ ਨੂੰ ਰੂਪਮਾਨ ਕੀਤਾ ਗਿਆ। ਗੁਰੂ ਖਾਲਸਾ ਪੰਥ ਨੇ ਗੁਰੂ ਵੱਲੋਂ ਵਰੋਸਾਈ ਪਾਤਸ਼ਾਹੀ ਦੀ ਟੇਕ ਉੱਤੇ ਹਰ ਇੱਕ ਦੌਰ ਦੇ ਜਾਲਮ ਤਾਕਤ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਿਸ ਨੇ ਵੀ ਖਾਲਸਾ ਜੀ ਨੂੰ ਆਪਣੇ ਅਧੀਨ ਕਰਨ ਬਾਰੇ ਸੋਚਿਆ ਜਾਂ ਆਪਣੀ ਜ਼ੁਲਮੀ ਸਲਤਨਤ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ।
ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਸਿੱਖ ਸੰਘਰਸ਼ ਜਮੀਨੀ ਪੱਧਰ 'ਤੇ ਕਿਰਿਆਸ਼ੀਲ ਸੁਤੰਤਰ ਸੰਗਤਾਂ ਦੇ ਅਧਾਰ ‘ਤੇ ਲੜਿਆ ਜਾ ਰਿਹਾ। ਗੁਰਮੁਖਾਂ ਦਾ ਅਜਿਹੇ ਸਮਾਜ ਦੀ ਸਿਰਜਣਾ, ਜੋ ਕਿਸੇ ਵੀ ਹਾਲਤ, ਕਿਸੇ ਵੀ ਸ਼ਰਤ ਜਾਂ ਕਿਸੇ ਵੀ ਕੀਮਤ 'ਤੇ ਗੁਲਾਮੀ ਨੂੰ ਸਵੀਕਾਰ ਨਾ ਕਰੇ, ਸਾਡੇ ਸੰਘਰਸ਼ ਦੀ ਨੀਂਹ ਹੈ ਅਤੇ ਖਾਲਸਾ ਰਾਜ ਵੀ ਇਨ੍ਹਾਂ ਜਾਗਰੂਕ ਰੂਹਾਂ ਦੀਆਂ ਸੰਗਤਾਂ ਉੱਤੇ ਹੀ ੳਸਾਰਿਆ ਜਾਵੇਗਾ। ਖਾਲਸਾ ਰਾਜ ਦੇ ਇਸ ਬੁਨਿਆਦੀ ਢਾਂਚੇ ਦੀ ਉਸਾਰੀ ਕੇਵਲ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਸੰਭਵ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਬਣਨ ਦੇ ਮੁੱਢਲੇ ਕਦਮਾਂ ਤੋਂ ਹੀ ਸੰਘਰਸ਼ ਦੀ ਅਸਲ ਸ਼ੁਰੂਆਤ ਹੁੰਦੀ ਹੈ।
ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ, ਅਜਿਹੇ ਗੁਰਮੁਖ ਅਕਾਲੀ ਬਾਣੀ ਦੇ ਸਮੁੰਦਰ ਵਿਚ ਚੁੱਬੀ ਮਾਰ ਕੇ ਇਸ ਸੰਸਾਰ ਵਿਚ ਰਹਿੰਦਿਆਂ ਹੀ ਮਰਜੀਵੜੇ (ਜੀਊਂਦੇ ਜੀਅ ਮੁਕਤ) ਹੋ ਜਾਂਦੇ ਹਨ। ਗੁਰੂ ਦੇ ਸਿੱਖ ਲਈ ਨਾਮ-ਬਾਣੀ ਦਾ ਅਭਿਆਸ ਅਤੇ ਸਰਬੱਤ ਦੇ ਭਲੇ ਲਈ ਸੰਘਰਸ਼, ਭਗਤੀ ਦੇ ਦੋ ਅਨਿੱਖੜਵੇਂ ਅੰਗ ਹਨ। ਇਹ ਦੋਨੋਂ ਅੰਗ ਹੀ ਗੁਰਮੁਖ ਦੀ ਸੰਪੂਰਨਤਾ ਲਈ ਜਰੂਰੀ ਹਨ। ਇਸ ਤਰ੍ਹਾਂ ਗੁਰਮੁਖ ਦੀ ਨਿੱਜੀ ਜ਼ਿੰਦਗੀ ਵਿੱਚ ਕਮਾਇਆ ਗਿਆ ਨਾਮ-ਬਾਣੀ ਦਾ ਅਭਿਆਸ ਜਦੋਂ ਸਮੂਹਿਕ ਰੂਪ ਵਿੱਚ ਪਰਗਟ ਹੁੰਦਾ ਹੈ ਤਾਂ ਉਹ ਸਰਬੱਤ ਦੇ ਭਲੇ ਅਤੇ ਖਾਲਸਾ ਜੀ ਕੇ ਬੋਲ ਬਾਲੇ ਦੀ ਪ੍ਰਾਪਤੀ ਲਈ ਸੰਘਰਸ਼ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹੀ ਉਹ ਬੁਨਿਆਦ ਹੈ ਜਿਸ ਦੇ ਅਧਾਰ ’ਤੇ ਗੁਰਮੁਖਾਂ ਨੂੰ ਗੁਰੂ ਦੇ ਪਰਉਪਕਾਰੀ ਯੋਧੇ ਬਣਨ ਦੀ ਬਖਸ਼ਿਸ਼ ਨਸੀਬ ਹੋਈ ਹੈ।
੨੩੯ ਸਾਲਾਂ ਦੇ ਗੁਰੂ-ਕਾਲ ਦੌਰਾਨ, ਗੁਰੂ ਸਾਹਿਬ ਨੇ ਨਿਆਰੇ ਪੰਥ ਦੀ ਅਗਵਾਈ ਕਰਦਿਆਂ ਗੁਰਮੁਖ ਸਿਰਜੇ ਅਤੇ ਪੰਥ ਨੂੰ ਮੁਕੰਮਲ ਸੁਤੰਤਰ ਤਾਕਤ ਵਜੋਂ ਸਿਰਜਦੇ ਹੋਏ ਹਰ ਖੇਤਰ ਵਿਚ ਲੋੜੀਂਦੀਆਂ ਸੰਸਥਾਵਾਂ ਦੀ ਉਸਾਰੀ ਕੀਤੀ। ਇਹ ਮੀਰੀ-ਪੀਰੀ ਦਾ ਪ੍ਰਤੱਖ ਰੂਪ ਹੈ—ਜਿਸ ਰਾਹੀਂ ਗੁਰੂ ਖਾਲਸਾ ਪੰਥ ਨੂੰ ਸੌਂਪੀ ਗਈ ਰੂਹਾਨੀ ਅਤੇ ਰਾਜਸੀ ਪ੍ਰਭੂਸੱਤਾ ਦਾ ਪ੍ਰਗਟਾਵਾ ਹੁੰਦਾ ਹੈ।
ਸੁਚੇਤ ਗੁਰਮੁਖ, ਗੁਰੂ ਦੀ ਕਿਰਪਾ ਅਤੇ ਰਹਿਨੁਮਾਈ ਸਦਕਾ ਗੁਰਮਤਿ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ, ਜਬਰ, ਜ਼ੁਲਮ ਅਤੇ ਸ਼ੋਸ਼ਣ ਨੂੰ ਜੜ੍ਹੋਂ ਪੁੱਟਦਾ ਹੈ। ਇਹ ਅਮਲ ਪੰਥ ਨੂੰ ਹਮੇਸ਼ਾ ਉਨ੍ਹਾਂ ਜਾਲਮ ਤਾਕਤਾਂ ਦੇ ਆਹਮੋ ਸਾਹਮਣੇ ਲਿਆ ਕੇ ਖੜ੍ਹਾ ਕਰਦਾ ਰਿਹਾ ਹੈ ਜੋ ਮਨੁੱਖ, ਧਰਤੀ ਅਤੇ ਅਕਾਲ ਪੁਰਖ ਦੀ ਰਚਨਾ ਦੇ ਕਿਸੇ ਵੀ ਹਿੱਸੇ ਨੂੰ ਆਪਣੇ ਜਬਰ ਹੇਠ ਰੱਖਣ ਜਾਂ ਸ਼ੋਸ਼ਣ ਕਰਨ ਦੇ ਚਾਹਵਾਨ ਹਨ।
ਇਸ ਅਦਰਸ਼ ਨੂੰ ਅੱਗੇ ਵਧਾਉਣ ਲਈ, ਹਰ ਯੁੱਗ ਵਿੱਚ ਸਿੱਖਾਂ ਨੇ ਇਸ ਉਦੇਸ਼ ਨੂੰ ਆਪਣੇ ਜੀਵਨ ਅਤੇ ਪੰਥ ਦੁਆਰਾ ਸਿਰਜੀਆਂ ਸੰਸਥਾਵਾਂ ਵਿੱਚ ਪ੍ਰਗਟਾਇਆ ਹੈ। ਸਾਡੀ ਮੌਲਿਕਤਾ (ਸਿੱਖ ਵਜੋਂ ਸਾਡੀ ਖੁਦਮੁਖਤਿਆਰ ਹੋਂਦ) ਅਤੇ ਸਾਡੀ ਪਾਤਸ਼ਾਹੀ (ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਪ੍ਰਭੂਸੱਤਾ) ਇਹ ਮੰਗ ਕਰਦੀ ਹੈ ਕਿ ਅਸੀਂ ਸਮੁੱਚੀਆਂ ਸੰਸਾਰੀ ਤਾਕਤਾਂ ਦੇ ਗਲਬੇ ਤੋਂ ਬਾਹਰੀ ਹੋ ਕੇ ਆਪਣੀ ਸੁਤੰਤਰ ਹੋਂਦ ਲਈ ਅਜਿਹੇ ਕਿਲ੍ਹੇ ਉਸਾਰੀਏ ਜਿੱਥੋਂ ਅਸੀਂ ਖਾਲਸਾ ਪੰਥ ਦੀ ਰੀਤ ਅਨੁਸਾਰ ਨਿਆਸਰੀਆਂ ਧਿਰਾਂ ਨੂੰ ਰੱਛਿਆ, ਰਿਆਇਤ ਅਤੇ ਇੱਜ਼ਤ ਪ੍ਰਦਾਨ ਕਰ ਸਕੀਏ ਤਾਂ ਜੋ ਖਾਲਸਾ ਜੀ ਦੇ ਅਸਲ ਮਨੋਰਥ ਨੂੰ ਹਲੇਮੀ ਰਾਜ ਕਾਇਮ ਕਰਕੇ ਪੂਰਾ ਹੋ ਸਕੇ।
੧੯੮੪ ਅਤੇ ਖਾਲਿਸਤਾਨ ਲਈ ਚੱਲ ਰਹੇ ਸਿੱਖ ਸੰਘਰਸ਼
ਜੂਨ ੧੯੮੪ ਦੀ ਸ੍ਰੀ ਅੰਮ੍ਰਿਤਸਾਰ ਦੀ ਜੰਗ ਅਜੋਕੇ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ। ਸਿੱਖ ਇਤਿਹਾਸ ਦੇ ਹਰ ਯੁੱਗ ਵਿੱਚ ਖਾਲਸਾ ਪੰਥ ਦਾ ਸੰਘਰਸ਼ ਅਤੇ ਸ਼ਹਾਦਤ ਹਮੇਸ਼ਾ ਗੌਰਵਮਈ ਜਿੱਤ ਰਹੀ ਹੈ—ਇਹ ਸੋਗ ਮਨਾਉਣ ਦੀ ਨਹੀਂ, ਸਗੋਂ ਮਾਣ ਕਰਨ ਅਤੇ ਪ੍ਰੇਰਣਾ ਲੈਣ ਦੀ ਵਿਰਾਸਤ ਹੈ।
ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ, ਸਿੱਖ ਜੁਝਾਰੂਆਂ ਨੇ ਗੁਰੂ ਖਾਲਸਾ ਪੰਥ ਵਿੱਚ ਨਵੀਂ ਜਾਨ ਪਾ ਕੇ ਪਹਿਲਤਾਜ਼ਗੀ ਦੀ ਲਹਿਰ ਅਰੰਭ ਕੀਤੀ—ਜਿਸ ਰਾਹੀਂ ਉਨ੍ਹਾਂ ਨੇ ਪੰਥ ਨੂੰ ਅਕਾਲ ਪੁਰਖ ਵੱਲੋਂ ਬਖ਼ਸ਼ੀ ਗਈ ਪ੍ਰਭੂਸੱਤਾ (ਪਾਤਸ਼ਾਹੀ) ਨਾਲ ਮੁੜ ਜੋੜ ਕੇ ਖਾਲਿਸਤਾਨ ਦੀ ਕਾਇਮੀ ਲਈ ਸਾਡਾ ਚੱਲ ਰਿਹਾ ਸੰਘਰਸ਼ ਦੀਆਂ ਮਜ਼ਬੂਤ ਨੀਂਹਾਂ ਟਿਕਾਈਆਂ। ਸਿੱਖ ਜੁਝਾਰੂਆਂ ਨੇ ਸਟੇਟ ਦੀ ਪ੍ਰਭੂਸੱਤਾ ਨੂੰ ਠਿੱਠ ਕਰਦੇ ਹੋਏ ਖਾਲਸਈ ਬਦਲਾਅ ਦੀ ਜਮੀਨੀ ਪੱਧਰ 'ਤੇ ਸਿਰਜਣਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਥਕ ਸੰਸਥਾਵਾਂ ਨੂੰ ਸਾਡੀ ਹੋਂਦ ਅਤੇ ਸ਼ਕਤੀ ਦੇ ਆਧਾਰ ਵਜੋਂ ਪੁਨਰ ਸੁਰਜੀਤ ਕੀਤਾ ਤੇ ਹਥਿਆਰਬੰਦ ਤਾਕਤ ਦੇ ਨਾਲ ਇਸ ਪ੍ਰਬੰਧ ਦੀ ਪਹਿਰੇਦਾਰੀ ਕੀਤੀ।
ਜਿੱਥੇ ਸਟੇਟ ਹਥਿਆਰਾਂ ਉੱਤੇ ਆਪਣਾ ਮੁਕੰਮਲ ਇਕਅਧਿਕਾਰ (ਮਨੌਪਲੀ) ਸਮਝਦੀ ਹੈ, ਉੱਥੇ ਸਿੱਖ ਜੁਝਾਰੂਆਂ ਨੇ "ਧਰਮ" ਅਤੇ ਅਖੌਤੀ "ਧਰਮ ਨਿਰਪੱਖਤਾ" (ਸੈਕੂਲਰਵਾਦ) ਦੇ ਕਥਿੱਤ ਦਵੰਦ ਦੀ ਭਰਮਾਉਣ ਵਾਲੀ ਲਕੀਰ ਨੂੰ ਨਸ਼ਟ ਕਰਦੇ ਹੋਏ ਸਾਡੀ ਪਾਤਸ਼ਾਹੀ ਨੂੰ ਬਰਕਰਾਰ ਰੱਖਣ ਲਈ ਸ਼ਸਤਰਾਂ ਦੀ ਕੇਂਦਰੀ ਮਹੱਤਤਾ ਨੂੰ ਦਰਸਾਇਆ। ਜੰਗਲਾਂ ਜਾਂ ਪਹਾੜਾਂ ਦੀ ਓਟ ਨਾ ਹੋਣ ਦੇ ਬਾਵਜੂਦ ਵੀ, ਸਿੱਖ ਜੁਝਾਰੂਆਂ ਨੇ ਗੁਰੀਲਾ ਜੰਗ ਦੀਆਂ ਪ੍ਰਚਲਿਤ ਮਾਨਤਾਵਾਂ ਨੂੰ ਲਲਕਾਰਦੇ ਹੋਏ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਵਿਸ਼ਾਲ ਅਤੇ ਸ਼ਾਨਾਮੱਤਾ ਹਥਿਆਰਬੰਦ ਸੰਘਰਸ਼ ਛੇੜਿਆ, ਜਿਸ ਦਾ ਮੁੱਖ ਕਾਰਨ ਸੀ ਪੰਜਾਬ ਦੀ ਸਿੱਖ ਸੰਗਤ ਵੱਲੋਂ ਮਿਲਿਆ ਭਰਪੂਰ ਸਮਰਥਨ।
ਇਸ ਨੀਤੀ ਰਾਹੀਂ ਸਿੱਖ ਜੁਝਾਰੂਆਂ ਨੇ ਸਾਮਰਾਜੀ ਇੰਡੀਅਨ ਸਟੇਟ ਨੂੰ ਫਨਾਹ ਕਰਨ ਲਈ ਇੱਕ ਕ੍ਰਾਂਤੀਕਾਰੀ ਬਦਲ ਪੇਸ਼ ਕੀਤਾ, ਜਿਸ ਵਿੱਚ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ 'ਤੇ ਆਧਾਰਿਤ ਸਮਾਜ-ਰਾਜ ਦੀ ਉਸਾਰੀ ਦਾ ਸੰਭਾਵਨਾ-ਭਰਪੂਰ ਸੰਕਲਪ ਸੀ। ਇਸੇ ਵਿਰਾਸਤ ਦੇ ਚੱਲਦਿਆਂ ਜੂਨ ੧੯੮੪ ਤੋਂ ਬਾਅਦ ਖਾਲਿਸਤਾਨ ਲਈ ਅਰੰਭਿਆ ਸੰਘਰਸ਼ ਗੁਰੂ ਸਾਹਿਬ ਵੱਲੋਂ ਬਖਸ਼ੇ ਪਾਤਸ਼ਾਹੀ ਦਾਅਵੇ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਵਾਲਾ ਸੁਤੰਤਰ ਬੇਗਮਪੁਰਾ-ਹਲੇਮੀ ਰਾਜ ਸਥਾਪਤ ਕਰਨ ਲਈ ਜੱਦੋ-ਜਿਹਦ ਦਾ ਰਿਹਾ ਹੈ। ਇਹ ਸੰਘਰਸ਼ ਜ਼ੁਲਮੀ ਇੰਡੀਅਨ ਸਟੇਟ, ਪੂੰਜੀਵਾਦ ਦੀ ਆਰਥਕ ਲੁੱਟ, ਬਿੱਪਰ ਦੇ ਗਲਬੇ ਜੜ੍ਹੋਂ ਪੁੱਟਣ ਅਤੇ ਉਪ-ਮਹਾਂਦੀਪ ਦੇ ਦੱਬੇ ਕੁਚਲੇ ਲੋਕਾਂ ਲਈ ਮੁਕਤੀ ਦੀ ਵਚਨਬੱਧਤਾ ਨਾਲ ਲੜਿਆ ਗਿਆ।
ਦਰਬਾਰ ਸਾਹਿਬ ਸਮੇਤ ਦਰਜਨਾਂ ਹੋਰ ਗੁਰਦੁਆਰਿਆਂ 'ਤੇ ਹਮਲੇ ਦਾ ਮਕਸਦ ਉਹਨਾਂ ਸਿੱਖ ਸੰਗਤਾ ਅਤੇ ਜਥੇਬੰਦੀਆਂ ਨੂੰ ਖਤਮ ਕਰਨਾ ਸੀ ਜੋ ਸਿੱਖ ਪ੍ਰਭੂਸੱਤਾ (ਪਾਤਸ਼ਾਹੀ) ਦਾ ਪ੍ਰਗਟ ਦਾਅਵਾ ਕਰਦਿਆਂ ਇੰਡੀਅਨ ਸਟੇਟ ਨੂੰ ਸਿੱਧੀ ਚੁਣੌਤੀ ਦੇ ਰਹੇ ਸਨ। ਇਸ ਨਸਲਘਾਤੀ ਹਿੰਸਾ ਰਾਹੀਂ, ਸਟੇਟ ਨੇ ਆਪਣੇ ਕਾਨੂੰਨਾਂ ਅਤੇ ਇੰਡੀਅਨ ਸੈਕੂਲਰਵਾਦ ਦੀ ਆੜ ਹੇਠ, ਪ੍ਰਭੂਸੱਤਾ ਸੰਪੰਨ ਸਿੱਖ ਸੰਸਥਾਵਾਂ ਉੱਤੇ ਆਪਣਾ ਕਬਜ਼ਾ ਮੁੜ-ਸਥਾਪਿਤ ਕਰਨਾ ਚਾਹਿਆ ਜਿਸ ਰਾਹੀਂ ਸਿੱਖ ਸਿਆਸਤ ਦੀ ਅਗਵਾਈ ਵਿੱਚ ਉਨ੍ਹਾਂ ਬੇਕਾਰ ਸਿਆਸਤਦਾਨਾਂ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜੋ ਇੰਡੀਅਨ ਸਟੇਟ ਦੀ ਅਧੀਨਗੀ ਕਬੂਲਦਿਆਂ ਸਿਰਫ਼ ਕੁਰਸੀ ਦੀ ਭੁੱਖ ਅਤੇ ਇੱਕ ਰਾਜਨੀਤਕ ਪਛਾਣ ਦੀ ਸਿਆਸਤ ਤੱਕ ਸੀਮਤ ਸਨ।
ਇਸ ਦੇ ਉਲਟ, ਸਿੱਖ ਜੁਝਾਰੂਆਂ ਨੇ ਸਟੇਟ ਨੂੰ "ਤਾਕਤ" ਦਾ ਇਕਲੌਤਾ ਸਰੋਤ ਸਮਝ ਕੇ ਉਸ ਦੀ ਅਧੀਨਗੀ ਕਦੇ ਨਹੀਂ ਕਬੂਲੀ ਅਤੇ ਨਾ ਹੀ ਉਹ ਸਟੇਟ ਤੋਂ ਕੋਈ "ਅਧਿਕਾਰ" ਲੈਣ ਦੀ ਖਾਹਿਸ਼ ਰੱਖਦੇ ਸਨ। ਉਹਨਾਂ ਨੇ ਹਮੇਸ਼ਾ ਸੰਤਾਂ ਦੇ ਬਚਨਾਂ ਅਨੁਸਾਰ ਅਣਖ ਨਾਲ ਜਿਉਣਾ ਹੀ ਇੱਕ ਬਦਲਾਅ ਅਤੇ ਟੀਚਾ ਦੀ ਮੁੱਢਲੀ ਸ਼ਰਤ ਮੰਨਿਆ। ਇਸ ਤਰ੍ਹਾਂ, ਸਿੱਖ ਜੁਝਾਰੂ ਸਟੇਟ ਤੋਂ "ਬਰਾਬਰੀ," "ਹੱਕ," ਜਾਂ "ਨਿਆਂ" ਦੀਆਂ ਮੰਗਾਂ ਕਰਨ ਵਾਲੇ ਨਹੀਂ ਸਨ ਸਗੋਂ ਅਣਖ ਗੈਰਤ ਨਾਲ ਜਿਉਂਦੇ ਹੋਏ ਨਿਆਂ ਨੂੰ ਆਪਣੇ ਹੱਥੀਂ ਕਰਨ 'ਤੇ ਲੋਕਾਂ ਵਿੱਚ ਖੁਦ ਵੰਡਣ ਨੂੰ ਪਹਿਲ ਦਿੰਦੇ ਸਨ।
ਕਿਉਂਕਿ ਸਿੱਖ ਜੁਝਾਰੂ ਇੰਡੀਅਨ ਸਟੇਟ ਨੂੰ ਤਾਕਤ, ਨਿਆਂ ਅਤੇ ਪ੍ਰਭੂਸੱਤਾ ਦਾ ਸਰਵਉੱਤਮ ਸਰੋਤ ਨਹੀਂ ਮੰਨਦੇ ਸਨ, ਇਸ ਲਈ ਉਨ੍ਹਾਂ ਨੇ ਗੁਰੂ ਗ੍ਰੰਥ-ਪੰਥ ਦੀ ਬਖਸ਼ਿਸ਼ ਅਤੇ ਸੰਗਤ ਦੇ ਸਹਿਯੋਗ ਨਾਲ ਸਟੇਟ ਤੋਂ ਬਾਹਰ ਖਾਲਸਾਈ ਦ੍ਰਿਸ਼ਟੀ ਅਤੇ ਸੰਸਥਾਵਾਂ ਦੀ ਮੁੜ ਉਸਾਰੀ ਕੀਤੀ। ਖਾਲਸਾ ਜੀ ਦੀ ਮੌਲਿਕ ਦੁਨੀਆ ਅਤੇ ਸਮਾਜਕ ਬਣਤਰਾਂ ਨੂੰ ਮੁੜ ਸੁਰਜੀਤ ਕਰਕੇ, ਸਿੱਖ ਜੁਝਾਰੂਆਂ ਨੇ ਉਹ ਜਰੂਰੀ ਸੰਸਥਾਵਾਂ ਨੂੰ ਸਿਰਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਿਨ੍ਹਾਂ ਰਾਹੀਂ ਸਿੱਖ ਜੀਵਨ ਅਤੇ ਹੋਂਦ ਨੂੰ ਸੰਸਾਰ ਅੰਦਰ ਮਜ਼ਬੂਤ ਅਤੇ ਸਥਿਰ ਕੀਤਾ ਜਾ ਸਕੇ—ਇਹੀ ਗੁਰਮਤਿ ਅਨੁਸਾਰੀ ਸੱਚੀ ਅਜ਼ਾਦੀ ਤੱਕ ਪਹੁੰਚਣ ਦਾ ਇਕੋ-ਇਕ ਰਾਹ ਹੈ।
ਸਟੇਟ ਦੇ ਪਰ ਅਧੀਨ ਸੰਸਥਾਵਾਂ ਤੋਂ ਬਾਹਰੀ ਹੋ ਕੇ ਸਿੱਖ ਜੁਝਾਰੂਆਂ ਨੇ ਸਰਬੱਤ ਖਾਲਸਾ ਰਾਹੀਂ ਸਾਂਝੀ ਅਗਵਾਈ, ਜੁਝਾਰੂ ਜਥਿਆਂ ਰਾਹੀਂ ਨਿਆਂ ਅਤੇ ਫੌਜੀ ਤਾਕਤ, ਅਤੇ ਨਾਲ ਨਾਲ ਢਾਡੀ ਵਾਰਾਂ, ਅੰਮ੍ਰਿਤ ਪ੍ਰਚਾਰ ਅਤੇ ਸ਼ਹੀਦੀ ਸਮਾਗਮਾਂ ਰਾਹੀਂ ਸਟੇਟ ਨੂੰ ਠਿੱਠ ਕਰਦੇ ਰਾਜਨੀਤੀ ਅਤੇ ਸੱਤਾ ਦਾ ਨਵਾਂ ਖੇਤਰ ਖੁਦ ਸਿਰਜਿਆ—ਜਿਸ ਨੇ ਖਾਲਸਾ ਜੀ ਦਾ ਬਾਗੀ ਅਮਲ ਅਤੇ ਕ੍ਰਾਂਤੀਕਾਰੀ ਬਦਲ ਨੂੰ ਪਾਏਦਾਰ ਤਰੀਕੇ ਨਾਲ ਮੁੜ ਸੁਰਜੀਤ ਕੀਤਾ।
ਅਸੀਂ ਨਾ ਤਾਂ ਸ੍ਰੀ ਅੰਮ੍ਰਿਤਸਰ ਦੀ ਜੰਗ ਭੁੱਲੇ ਹਾਂ, ਨਾ ਖਾਲਿਸਤਾਨ ਸੰਘਰਸ਼ ਦੇ ਸ਼ਹੀਦਾਂ ਨੂੰ। ਸਗੋਂ, ਅਸੀਂ ਉਨ੍ਹਾਂ ਨੂੰ ਚਾਨਣ ਮੁਨਾਰਿਆਂ ਦੇ ਤੌਰ 'ਤੇ ਸਿਜਦਾ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਸੰਘਰਸ਼ ਦੇ ਬਿਖੜੇ ਪੈਂਡੇ 'ਤੇ ਤੁਰਨ ਅਤੇ ਗੁਰੂ ਖਾਲਸਾ ਪੰਥ ਦੇ ਦੈਵੀ ਉਦੇਸ਼ ਲਈ ਆਪਣੇ ਆਪ ਨੁੰ ਵੀ ਨਿਸ਼ਾਵਰ ਕਰਨ ਲਈ ਪ੍ਰੇਰਨਾ ਮਿਲਦੀ ਹੈ।
ਉਨ੍ਹਾਂ ਸਮੂਹ ਜੁਝਾਰੂਆਂ ਨੇ ਜਰਵਾਣੇ ਦਾ ਰੂਪ ਧਾਰਨ ਕਰਨ ਵਾਲੇ ਇੰਡੀਅਨ ਸਟੇਟ ਨਾਲ ਲੋਹਾ ਲੈਂਦਿਆਂ ਆਪਣੇ ਸੁਆਸ ਤਿਆਗੇ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰੇਮ ਦੀ ਖੇਡ ਖੇਡਦਿਆਂ ਸਾਡੇ ਰਾਹ ਰੌਸ਼ਨ ਕਰਗੇ।
ਅੱਜ ਵੀ ਇਹ ਉਹੀ ਰਾਹ ਹੈ ਜੋ ਸਾਨੂੰ ਭਵਿੱਖ ਵੱਲ ਗੁਰੂ ਦੀ ਗਲਵੱਕੜੀ ਵੱਲ ਲੈ ਕੇ ਜਾਂਦਾ ਹੈ।